ਕਾਲੀ ਮਿਰਚ ਕਰਦੀ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਾਲੀ ਮਿਰਚ ਕਰਦੀ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਜਲੰਧਰ— ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ 'ਚ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਲੀ ਮਿਰਚ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ। ਆਓ ਜਾਣੀਏ ਇਸ ਨੂੰ ਕਿਵੇਂ ਅਤੇ ਕਿੰਨੀ ਮਾਤਰਾ 'ਚ ਵਰਤੋਂ ਕਰ ਕੇ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। 1.ਪੇਟ ਦੇ ਕੀੜੇ ਹੁੰਦੇ ਨੇ ਦੂਰ ਪੇਟ ਦਰਦ ਦਾ ਕਾਰਨ ਸਿਰਫ਼ ਖ਼ਰਾਬ ਖਾਣ-ਪਾਣ ਹੀ ਨਹੀਂ ਹੁੰਦਾ, ਬਲਕਿ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸ ਨਾਲ ਭੁੱਖ ਘੱਟ ਲਗਦੀ ਹੈ ਅਤੇ ਭਾਰ ਤੇਜ਼ੀ ਨਾਲ ਡਿੱਗਣ ਲੱਗਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲੱਸੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੌਗੀ ਦੇ ਨਾਲ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਦੂਰ ਹੁੰਦੇ ਹਨ। 2.ਜੋੜਾਂ ਦੇ ਦਰਦ ਤੋਂ ਲਾਭ ਉਮਰ ਵਧਣ ਦੇ ਨਾਲ ਹੀ ਹੋਣ ਵਾਲੇ ਜੋੜਾਂ ਦੇ ਦਰਦ 'ਚ ਕਾਲੀ ਮਿਰਚ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲ਼ਾਂ ਦੇ ਤੇਲ 'ਚ ਜਲਨ ਤੱਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ 'ਤੇ ਉਸ ਨੂੰ ਹੱਥਾਂ ਪੈਰਾਂ 'ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ। 3.ਸਰੀਰ ਲਈ ਫਾਇਦੇਮੰਦ ਕਾਲੀ ਮਿਰਚ ਉਸਾਰੂ ਪ੍ਰਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਮੋਟਾਪੇ ਨੂੰ ਘਟਾਉਣ ਦੇ ਨਾਲ ਹੀ ਪੇਟ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ। ਮੋਟਾਪੇ ਦੀ ਸਮੱਸਿਆ 'ਚ ਤਾਂ ਕਾਲੀ ਮਿਰਚ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਪੇਟ ਸੰਬੰਧੀ ਕਈ ਬੀਮਾਰੀਆਂਂ ਵੀ ਠੀਕ ਹੁੰਦੀਆਂ ਹਨ। 4.ਜ਼ੁਕਾਮ ਤੋਂ ਆਰਾਮ ਜ਼ੁਕਾਮ ਹੋਣ 'ਤੇ ਕਾਲੀ ਮਿਰਚ ਮਿਲਾ ਕੇ ਹਲਕਾ ਗਰਮ ਦੁੱਧ ਪੀਓ। ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਖਾਂਸੀ ਹੋਣ 'ਤੇ ਵੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ, ਦਿਨ 'ਚ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਨਾਲ ਖਾਂਸੀ ਤੁਰੰਤ ਠੀਕ ਹੋ ਜਾਵੇਗੀ। ਇਸ ਦਾ ਚਟਪਟਾ ਸੁਆਦ ਜ਼ੁਕਾਮ 'ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ। 5.ਬਵਾਸੀਰ ਤੋਂ ਰਾਹਤ ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਾਲ ਹੀ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪ੍ਰੇਸ਼ਾਨ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ, ਜ਼ੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਕਰ ਕੇ ਇਕੱਠਾ ਮਿਲਾ ਲਓ। ਸਵੇਰੇ-ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਲੈਣ ਨੂੰ ਬਵਾਸੀਰ ਤੋਂ ਰਾਹਤ ਮਿਲਦੀ ਹੈ। 6.ਦੰਦਾਂ ਦੇ ਦਰਦ ਤੋਂ ਰਾਹਤ ਕਾਲੀ ਮਿਰਚ ਦੀ ਵਰਤੋਂ ਦੰਦਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਖ਼ਤਮ ਹੁੰਦੀ ਹੈ। ਦੰਦਾਂ ਦੇ ਦਰਦ 'ਚ ਨਾਲ ਵੀ ਕਾਲੀ ਮਿਰਚ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੈ। ਇਹ ਚਮੜੀ ਨੂੰ ਵੀ ਸਿਹਤਮੰਦ ਬਣਾਉਂਦੀ ਹੈ। ਅਜਿਹੇ ਭੋਜਨ ਨਾਲ ਸਿਹਤ ਸੰਬੰਧੀ ਕਈ ਬੀਮਾਰੀਆਂਂ ਦੂਰ ਹੁੰਦੀਆਂ ਹਨ। 7.ਪੇਟ ਦੀ ਗੈਸ ਤੋਂ ਛੁਟਕਾਰਾ ਕਾਲੀ ਮਿਰਚ ਨੂੰ ਕਾਲੇ ਲੂਣ ਨਾਲ ਨਿੰਬੂ 'ਚ ਮਿਲਾਓ ਅਤੇ ਇਸ ਦਾ ਰਸ ਹੌਲੀ-ਹੌਲੀ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਹੈ। ਇੱਕ ਕੱਪ ਗਰਮ ਪਾਣੀ 'ਚ ਪਿਸੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਦੀ ਸ਼ਿਕਾਇਤ ਦੂਰ ਹੁੰਦੀ ਹੈ। 8.ਬਲੱਡ ਪ੍ਰੈਸ਼ਰ ਕੰਟਰੋਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਵੀ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇ ਸਮੱਸਿਆ ਵਧ ਰਹੀ ਹੈ ਤਾਂ ਅੱਧਾ ਗਿਲਾਸ ਪਾਣੀ 'ਚ ਇੱਕ ਨਿੱਕਾ ਚਮਚ ਕਾਲੀ ਮਿਰਚ ਪਾਊਡਰ ਪਾ ਲਓ, ਛੇਤੀ ਆਰਾਮ ਮਿਲੇਗਾ। Share Get link Facebook Twitter Pinterest Email Other Apps Share Get link Facebook Twitter Pinterest Email Other Apps Comments
Coronavirus: Scientists brand 5G claims 'complete rubbish' Claims 5G harms immune systems or spreads the virus have been condemned by the scientific community. from BBC News - World https://ift.tt/3dUD68i Read more
Chechnya LGBT: Dozens 'detained in new gay purge' The Russian LGBT network alleges dozens have been detained, and at least two killed, in recent weeks. from BBC News - World https://bbc.in/2MapRTx Read more
'It looked like a bomb had gone off' Several people were injured when a powerful storm hit the small town of Franklin, as storms batter the southern US from BBC News - World https://bbc.in/2V3b9Vz Read more
Comments