Skip to main content

ਪਿਆਜ਼ ਹੀ ਨਹੀਂ, ਇਸ ਦਾ ਛਿਲਕਾ ਵੀ ਹੈ ਫਾਇਦੇਮੰਦ




 ਪਿਆਜ਼ ਹੀ ਨਹੀਂ, ਇਸ ਦਾ ਛਿਲਕਾ ਵੀ ਹੈ ਫਾਇਦੇਮੰਦ




ਪਿਆਜ਼ ਇਕ ਅਜਿਹੀ ਚੀਜ਼ ਹੈ, ਜਿਸ ਦੇ ਬਿਨਾਂ ਸਬਜ਼ੀ ਦਾ ਟੈਸਟ ਅਧੂਰਾ ਲੱਗਦਾ ਹੈ। ਤੁਸੀਂ ਪਿਆਜ਼ ਨੂੰ ਕੱਟਦੇ ਸਮੇਂ ਜ਼ਰੂਰ ਇਸ ਦੇ ਛਿਲਕੇ ਸੁੱਟ ਦਿੰਦੇ ਹੋਵੋਗੇ, ਕਿਉਂਕਿ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਨਹੀਂ ਹੋਵੇਗਾ। ਇਸ ਦੇ ਫਾਇਦਿਆਂ ਨੂੰ ਜਾਣ ਕੇ ਤੁਸੀਂ ਕਦੇ ਵੀ ਇਸ ਦੇ ਛਿਲਕੇ ਨੂੰ ਨਹੀਂ ਸੁੱਟੋਗੇ। ਅੱਜ ਅਸੀਂ ਤੁਹਾਨੂੰ ਇਸ ਦੇ ਇਸਤੇਮਾਲ ਕਰਨ ਦਾ ਤਰੀਕਾ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਨ।
1: ਸਕਿਨ (ਚਮੜੀ) ਐਲਰਜੀ ਤੋਂ ਪਾਓ ਛੁਟਕਾਰਾ- ਜੇਕਰ ਤੁਸੀਂ ਸਕਿਨ 'ਤੇ ਐਲਰਜੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਪਿਆਜ਼ ਦੇ ਛਿਲਕੇ ਨੂੰ ਪੂਰੀ ਰਾਤ ਭਿਗੋ ਕੇ ਰੱਖ ਦਿਓ ਅਤੇ ਸਵੇਰੇ ਇਸ ਪਾਣੀ ਨਾਲ ਆਪਣੀ ਸਕਿਨ ਨੂੰ ਸਾਫ਼ ਕਰੋ। ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਤੁਹਾਨੂੰ ਸਕਿਨ ਐਲਰਜੀ ਤੋਂ ਰਾਹਤ ਮਿਲੇਗੀ।
2: ਵਾਲਾਂ ਲਈ ਫਾਇਦੇਮੰਦ- ਲੜਕੀਆਂ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਲਈ ਕਈ ਤਰ੍ਹਾਂ ਦੇ ਕੰਡੀਸ਼ਨਰ ਇਸਤੇਮਾਲ ਕਰਦੀਆਂ ਹਨ ਪਰ ਤੁਸੀਂ ਪਿਆਜ਼ ਦੇ ਛਿਲਕੇ ਦੇ ਪਾਣੀ ਨਾਲ ਵੀ ਵਾਲਾਂ ਦੀ ਸੁੰਦਰਤਾ ਬਰਕਰਾਰ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਪਹਿਲਾਂ ਵਾਲਾਂ ਨੂੰ ਧੋ ਲੈਣਾ ਚਾਹੀਦਾ ਹੈ ਅਤੇ ਬਾਅਦ 'ਚ ਇਸ ਦੇ ਪਾਣੀ ਨਾਲ ਵਾਲਾਂ ਨੂੰ ਸਾਫ਼ ਕਰਨਾ ਚਾਹੀਦਾ। ਯਕੀਨੀ ਤੌਰ 'ਤੇ ਇਹ ਉਪਾਅ ਤੁਹਾਡੇ ਵਾਲਾਂ ਲਈ ਚਮਤਕਾਰੀ ਸਾਬਤ ਹੋਵੇਗਾ।
3: ਦਾਗ਼-ਧੱਬਿਆਂ ਤੋਂ ਪਾਓ ਛੁਟਕਾਰਾ- ਚਿਹਰੇ ਦੇ ਦਾਗ਼-ਧੱਬਿਆਂ ਤੋਂ ਪਰੇਸ਼ਾਨ ਲੜਕੀਆਂ ਇਸ ਨੂੰ ਹਟਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਜਿਸ ਦਾ ਫਾਇਦਾ ਹੋਣ ਦੀ ਬਜਾਏ ਉਨ੍ਹਾਂ ਨੂੰ ਕਈ ਵਾਰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦੇ ਰਸ ਯੁਕਤ ਛਿਲਕੇ 'ਚ ਹਲਕੀ ਪਾ ਕੇ ਇਸ ਨੂੰ ਦਾਗ਼ ਵਾਲੀ ਜਗ੍ਹਾ 'ਤੇ ਲਗਾਓ।  By www.topamazon.ml

Comments

Popular posts from this blog