ਵੀਡੀਓ ਰਿਕਾਡਿੰਗ ਸਾਥ ਲਾਂਚ ਹੋਇਆ ਨਵਾਂ Canon ਮਿਮਰਲੈੱਸ ਕੈਮਰਾ

ਜਲੰਧਰ - ਡਿਜੀਟਲ ਇਮੇਜਿੰਗ ਕੰਪਨੀ Canon ਨੇ ਆਪਣਾ ਇਕ ਨਵਾਂ ਮਿਰਰਲੈੱਸ ਕੈਮਰਾ ਲਾਂਚ ਕਰ ਦਿੱਤਾ ਹੈ। ਇਸ ਦਾ ਨਾਂ iOS M50 ਹੈ ਅਤੇ ਕੀਮਤ  $780 (ਲਗਭਗ 50,600 ਰੁਪਏ) ਹੈ।  ਇਸ ਨਵੇਂ ਕੈਮਰੇ ਦੀ ਖਾਸੀਅਤ 4K ਵੀਡੀਓ ਰਿਕਾਰਡਿੰਗ ਫੀਚਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਕੈਮਰਾ ਅਪ੍ਰੈਲ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਇਸ ਕੈਮਰੇ ਦੇ ਈ. ਐੱਫ-ਐੱਮ 15- 45 ਮਿ. ਮੀ. ਐੱਫ/3.5-6.3 ਐੱਸ. ਏ. ਟੀ. ਐੱਮ ਲੈਨਜ਼ 900 ਡਾਲਰ ਲਗਭਗ (58,400 ਰੁਪਏ) ਅਤੇ ਈ. ਐੱਫ-ਐੱਮ 15-45 ਮਿ. ਮੀ ਦੇ ਨਾਲ ਐੱਫ/3.5-6.3 ਐੈੱਮ. ਟੀ. ਐੈੱਮ ਅਤੇ ਈ. ਐੱਫ-ਐੱਮ 55-200 ਮਿ. ਮੀ. ਐੱਫ/4.5-6.3 ਐੱਸ. ਐੱਸ. ਐੱਮ 1,249 ਡਾਲਰ (ਲਗਭਗ 81,000 ਰੁਪਏ) 'ਚ ਉਪਲੱਬਧ ਹੈ।PunjabKesari

ਸਪੈਸੀਫਿਕੇਸ਼ਨਸ
ਇਸ 'ਚ 24.1-ਮੈਗਾਪਿਕਸਲ APS-C CMOS ਸੈਂਸਰ, 120 ਐੈੱਫ. ਪੀ. ਐੱਸ 'ਤੇ ਐੱਚ. ਡੀ ਹਾਈ ਫਰੇਮ ਰੇਟ ਵੀਡੀਓ ਸ਼ੂਟਿੰਗ, ਟੱਚ-ਐਂਡ-ਡਰੈਗ ਆਟੋਫੋਕਸ ਸਿਸਟਮ, ਟੱਚ-ਸਕਰੀਨ ਐੈੱਲ. ਸੀ. ਡੀ. ਡਿਸਪਲੇ ਅਤੇ ਡਿਊਲ ਪਿਕਸਲ ਆਟੋਫੋਕਸ ਸਿਸਟਮ ਦਿੱਤਾ ਗਿਆ ਹੈ।PunjabKesari
ਇਸ ਤੋਂ ਇਲਾਵਾ ਕੈਮਰੇ 'ਚ ਵਾਈ-ਫਾਈ, ਐੈੱਨ. ਐੱਫ. ਸੀ. ਅਤੇ ਬਲੂਟੁੱਥ ਜਿਵੇਂ ਕੁਨੈੱਕਟੀਵਿਟੀ ਆਪਸ਼ਨ ਦਿੱਤੇ ਗਏ ਹੈ, ਜਿਨ੍ਹਾਂ ਦੀ ਮਦਦ ਨਾਲ ਡਾਟਾ ਆਸਾਨੀ ਨਾਲ ਸਮਾਰਟਫੋਨ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ।

Post a Comment

0 Comments